Tuesday, May 24, 2011

ਅਧੂਰਾ ਖ਼ੁਆਬ




ਅਧੂਰਾ ਖ਼ੁਆਬ ਰਹਿ ਗਿਆ,

ਜ਼ਿੰਦਗੀ ਨੂੰ ਰੁਸ਼ਨਾਉਣ ਦਾ

ਸਾਥੋਂ ਸਰ ਨਾ ਹੋਈਆਂ ਮੰਜ਼ਿਲਾਂ,

ਦਮ ਟੁੱਟਾ ਪੰਧ ਮੁਕਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.......


ਅਸੀਂ ਵੀ ਰਹਿ ਗਏ ਸੋਚਦੇ,

ਮਨਾਵਾਂਗੇ ਕਦੀ ਦੀਵਾਲੀਆਂ,

ਫੂਕਾਂਗੇ ਆਤਿਸ਼ਬਾਜ਼ੀਆਂ,

ਮਹਿੰਗੇ ਤੋਂ ਮਹਿੰਗੇ ਵਾਲੀਆਂ,

ਛੱਡ ਕੁੱਲੀ, ਪਾ ਹਵੇਲੀਆਂ,

ਫੁੱਲਝੜੀਆਂ ਟਿਮਟਮਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ........


ਦਮ ਘੁੱਟ ਗਈਆਂ ਮੁੱਹਬਤਾਂ,

ਕਾਰਨ ਬਣ ਗਈਆਂ ਗਰੀਬੀਆਂ,

ਸਾਡੇ ਹਿੱਸੇ ਚਹੂੁੰ ਪਾਸਿਓ,

ਆਈਆਂ ਬੱਸ ਬਦਨਸੀਬੀਆਂ,

ਦੁਨੀਆਂ ਤੋਂ ਓਹਲੇ ਪਿਆਰ ਦੀ,

ਵੱਖ ਦੁਨੀਆਂ ਇੱਕ ਵਸਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ........


ਦਿਲ ਖੋਹਲ ਕੇ ਯਾਰਾਂ ਦੋਸਤਾਂ,

ਅਸਾਂ ਨਾਲ ਨਿਭਾਈਆਂ ਯਾਰੀਆਂ,

ਪਿੱਠ ਪਿੱਛੇ ਕੀਤੇ ਵਾਰ ਇੳਂੁ,

ਮਿੱਥ ਮਿੱਥ ਕੇ ਚੋਟਾਂ ਮਾਰੀਆਂ,

ਤਹਿ ਦਿਲ ਤੋਂ ਫਰਜ਼ ਨਿਭਾ ਗਏ,

ਜਿਉਂਦੇ ਜੀਅ ਮਾਰ ਮੁਕਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.........


ਅਸੀਂ ਕਿਰਤਾ ਕਰਦੇ ਹੰਭ ਗਏ,

ਮੁੱਕਿਆ ਨਾ ਸ਼ਾਹ ਦਾ ਕਰਜ਼ ਵੀ,

ਬਾਪੂ ਦਾ ਇਲਾਜ ਕਰਾਉਣ ਦਾ,

ਨਾ ਨਿਭਿਆ ਸਾਥੋਂ ਫਰਜ਼ ਵੀ,

ਬੁੱਢੀ ਮਾਂ ਦੀਆਂ ਅੱਖ਼ਾਂ ਉਪਰੋ,

ਐਨਕ ਦਾ ਬੋਝ ਹਟਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ........


ਮਾਘੀ ਦੇ ਮੇਲੇ ਜਾਣ ਨੂੰ,

ਬੱਚੇ ਵੀ ਰਹਿ ਗਏ ਵਿਲਕਦੇ,

ਧੁਰ ਅੰਦਰ ਤੱਕ ਝੰਝੋੜਿਆ,

ਐਨਾ ਕੁੱਝ ਕਹਿ ਗਏ ਵਿਲਕਦੇ,

ਅੰਬਾਂ ਦੀਆਂ ਬਣੀਆਂ ਕੁਲਫ਼ੀਆਂ,

ਮੇਲੇ ਜਾ,ਖਾਣ ਖੁਵਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.......


ਕਈਆਂ ਨਾਲ ਸਾਥੋਂ ਭੁੱਲ ਕੇ,

ਹੋਈਆਂ ਕੁੱਝ ਬੇ-ਇਨਸਾਫ਼ੀਆਂ,

ਮਿਲ ਜਾਂਦੇ ਜੇ ਉਹ ਹੁਣ ਕਦੇ,

ਮੰਗ ਲੈਂਦੇ ਝੁੱਕ ਕੇ ਮਾਫ਼ੀਆਂ,

ਪਛਤਾਵਾ ਘੁਣ ਬਣ ਖਾ ਗਿਆ,

ਕੀਤੇ ਦੀ ਭੁੱਲ ਬਖ਼ਸਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.......


ਕੁੱਝ ਕੁ ਮੇਰੇ ਸਮਾਜ ਵਿੱਚ,

ਸਮਾਈਆਂ ਨੇ ਅਜੇ ਕੁਰੀਤੀਆਂ,

ਕੁੱਝ ਕੁੱਝ ਸਾਡੇ ਅਨੁਕੂਲ ਨਾ,

ਸਰਕਾਰਾਂ ਦੀਆਂ ਘੜੀਆਂ ਨੀਤੀਆਂ,

ਮੁੜ ਤੋਂ ਫਿਰ ਮੇਰੇ ਮੁਲਕ ਨੂੰ,

ਸੋਨੇ ਦੀ ਚਿੜੀ ਬਣਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.......


ਥੱਕ ਚੁੱਕੀ ਮੇਰੀ ਸੋਚ ਹੁਣ,

ਨਾ ਅੰਬਰੀਂ ਲੱਗਣ ਉਡਾਰੀਆਂ,

ਗ਼ਮੀਆਂ ਤੋਂ ਰਾਹਤ ਪਾਉਣ ਨੂੰ,

ਖੁਸ਼ੀਆਂ ਮੰਗ ਰਹੀ ਉਧਾਰੀਆਂ,

ਰੁੱਕ ਗਿਆ ਅਖ਼ੀਰ" ਘੁਮਾਣ " ਵੀ,

ਛੱਡ ਖਹਿੜਾ ਘੁੰਮਣ ਘੁੰਮਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ........

ਅਧੂਰਾ ਖ਼ੁਆਬ ਰਹਿ ਗਿਆ,

ਜ਼ਿੰਦਗੀ ਨੂੰ ਰੁਸ਼ਨਾਉਣ ਦਾ

ਸਾਥੋਂ ਸਰ ਨਾ ਹੋਈਆਂ ਮੰਜ਼ਿਲਾਂ,

ਦਮਟੁੱਟਾ ਪੰਧ ਮੁਕਾਉਣ ਦਾ

ਅਧੂਰਾ ਖ਼ੁਆਬ ਰਹਿ ਗਿਆ.......

ਲੇਖਕ : ਜਰਨੈਲ ਘੁਮਾਣ


contact no : 098885-05577

Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

ਦਿਲ ਦੀਆਂ ਹੂਕਾਂ




ਜਾਣਾ ਹੈ ਤੂੰ ਜਾਹ, ਜਾਹ ਤੁਰ ਜਾ ਤੁੰ ਜਾਹ ਤੁਰ ਜਾ

ਕਰਕੇ ਸਾਨੂੰ ਤਬਾਹ, ਜਾਹ ਤੁਰ ਜਾ ਤੂੰ ਜਾਹ ਤੁਰ ਜਾ

ਕੁੱਝ ਗੱਲਾਂ ਦਿਲ ਤੇ ਖ਼ੁਣਦੀ ਜਾਹ, ਛੱਡ ਜਾਣ ਵਾਲੀਏ

ਸਾਡੇ ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਗ਼ਮਾਂ ਦੇ ਤੋਹਫ਼ੇ ਦੇ ਕੇ ਚੱਲੀਂਓ, ਧੰਨਵਾਦ ਹੈ ਤੇਰਾ ਇਸ ਲਈ

ਮਰ ਮੁੱਕ ਜਾਣਾ ਅਸਾਂ ਵੀ ਛੇਤੀ,ਜਿੳੇਣਾ ਵੀ ਹੈ ਆਖ਼ਿਰ ਕਿਸ ਲਈ

ਸਾਡੀ ਮੌਤ ਵਾਲਾ ਦਿਨ ਚੁਣਦੀ ਜਾਹ, ਛੱਡ ਜਾਣ ਵਾਲੀਏ

ਸਾਡੇ ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਨਵਿਆਂ ਨਾਲ ਮੁਲ੍ਹਾਜ਼ੇ ਗੰਢ ਲਏ, ਹੋਣ ਮੁਬਾਰਕ ਸਾਕ ਨਵੇਂ ਜੋ

ਅਸੀਂ ਗ਼ਰੀਬਾਂ ਕੀ ਸੀ ਦੇਣਾ, ਪੈਸੇ ਵਾਲੇ ਗਾਹਕ ਨਵੇਂ ਜੋ

ਸਾਡਾ ਵੀ ਭੁੱਲ ਗਈ ਗੁਣ ਜਾ, ਛੱਡ ਜਾਣ ਵਾਲੀਏ

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਵੈਸੇ ਵੀ ਸੀ ਚਾਹਤ ਤੇਰੀ ਜੋ, ਅੰਬਰਾਂ ਨੂੰ ਛੂਹ ਜਾਵਣ ਦੀ

ਸਾਡੇ ਵਿੱਚ ਨਾ ਹਿੰਮਤ ਸੀ, ਨਿੱਤ ਸ਼ੌਕ ਜਹੇ ਤੇਰੇ ਪੁਗਾਵਣ ਦੀ

ਸੰਗ ਨਵਿਆਂ ਤਾਣਾ ਬੁਣ ਜਾ, ਛੱਡ ਜਾਣ ਵਾਲੀਏ

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਦਿਲ ਵਿੱਚ ਵਸ ਕੇ ਓਸੇ ਦਿਲ ਤੇ ਮਾਰ ਗਈ ਹੈਂ ਲੋਹੜਾ ਤੂੰ

ਤੋੜਨ ਲੱਗੀ ਕੁੱਝ ਤਾਂ ਸੋਚਦੀ, ਤਰਸ ਤਾਂ ਖਾਂਦੀ ਥੋੜ੍ਹਾ ਤੂੰ

ਖਾ ਜਾਊ ਯਾਦਾਂ ਦਾ ਘੁਣ ਜਾ, ਛੱਡ ਜਾਣ ਵਾਲੀਏ

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਹੋਰ ਨਾਲ ਨਾ ਕਰੀਂ ਵੈਰਨੇ, ਜੋ ਘੁਮਾਣ ਨਾਲ ਕਰ ਗਈ ਏਂ ਤੂੰ

ਸਾਨੂੰ ਜਿਉਂਦੇ ਜੀਅ ਮਾਰ ਕੇ, ਖ਼ੁਦ ਜ਼ਮੀਰੋਂ ਮਰ ਗਈ ਏਂ ਤੂੰ

ਨਾ ਦੇ ਦਿਲਬਰੀਆਂ ਹੁਣ ਜਾ, ਛੱਡ ਜਾਣ ਵਾਲੀਏ

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ


ਲੇਖਕ : ਜਰਨੈਲ ਘੁਮਾਣ

email : ghuman5577@yahoo.com

contac no : 098885-05577

Posted by : jarnail ghuman

************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.