Tuesday, May 24, 2011

ਦਿਲ ਦੀਆਂ ਹੂਕਾਂ




ਜਾਣਾ ਹੈ ਤੂੰ ਜਾਹ, ਜਾਹ ਤੁਰ ਜਾ ਤੁੰ ਜਾਹ ਤੁਰ ਜਾ ।

ਕਰਕੇ ਸਾਨੂੰ ਤਬਾਹ, ਜਾਹ ਤੁਰ ਜਾ ਤੂੰ ਜਾਹ ਤੁਰ ਜਾ ।

ਕੁੱਝ ਗੱਲਾਂ ਦਿਲ ਤੇ ਖ਼ੁਣਦੀ ਜਾਹ, ਛੱਡ ਜਾਣ ਵਾਲੀਏ ।

ਸਾਡੇ ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਗ਼ਮਾਂ ਦੇ ਤੋਹਫ਼ੇ ਦੇ ਕੇ ਚੱਲੀਂਓ, ਧੰਨਵਾਦ ਹੈ ਤੇਰਾ ਇਸ ਲਈ ।

ਮਰ ਮੁੱਕ ਜਾਣਾ ਅਸਾਂ ਵੀ ਛੇਤੀ,ਜਿੳੇਣਾ ਵੀ ਹੈ ਆਖ਼ਿਰ ਕਿਸ ਲਈ।

ਸਾਡੀ ਮੌਤ ਵਾਲਾ ਦਿਨ ਚੁਣਦੀ ਜਾਹ, ਛੱਡ ਜਾਣ ਵਾਲੀਏ ।

ਸਾਡੇ ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਨਵਿਆਂ ਨਾਲ ਮੁਲ੍ਹਾਜ਼ੇ ਗੰਢ ਲਏ, ਹੋਣ ਮੁਬਾਰਕ ਸਾਕ ਨਵੇਂ ਜੋ ।

ਅਸੀਂ ਗ਼ਰੀਬਾਂ ਕੀ ਸੀ ਦੇਣਾ, ਪੈਸੇ ਵਾਲੇ ਗਾਹਕ ਨਵੇਂ ਜੋ ।

ਸਾਡਾ ਵੀ ਭੁੱਲ ਗਈ ਗੁਣ ਜਾ, ਛੱਡ ਜਾਣ ਵਾਲੀਏ ।

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਵੈਸੇ ਵੀ ਸੀ ਚਾਹਤ ਤੇਰੀ ਜੋ, ਅੰਬਰਾਂ ਨੂੰ ਛੂਹ ਜਾਵਣ ਦੀ ।

ਸਾਡੇ ਵਿੱਚ ਨਾ ਹਿੰਮਤ ਸੀ, ਨਿੱਤ ਸ਼ੌਕ ਜਹੇ ਤੇਰੇ ਪੁਗਾਵਣ ਦੀ ।

ਸੰਗ ਨਵਿਆਂ ਤਾਣਾ ਬੁਣ ਜਾ, ਛੱਡ ਜਾਣ ਵਾਲੀਏ ।

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਦਿਲ ਵਿੱਚ ਵਸ ਕੇ ਓਸੇ ਦਿਲ ਤੇ ਮਾਰ ਗਈ ਹੈਂ ਲੋਹੜਾ ਤੂੰ ।

ਤੋੜਨ ਲੱਗੀ ਕੁੱਝ ਤਾਂ ਸੋਚਦੀ, ਤਰਸ ਤਾਂ ਖਾਂਦੀ ਥੋੜ੍ਹਾ ਤੂੰ ।

ਖਾ ਜਾਊ ਯਾਦਾਂ ਦਾ ਘੁਣ ਜਾ, ਛੱਡ ਜਾਣ ਵਾਲੀਏ ।

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਹੋਰ ਨਾਲ ਨਾ ਕਰੀਂ ਵੈਰਨੇ, ਜੋ ਘੁਮਾਣ ਨਾਲ ਕਰ ਗਈ ਏਂ ਤੂੰ ।

ਸਾਨੂੰ ਜਿਉਂਦੇ ਜੀਅ ਮਾਰ ਕੇ, ਖ਼ੁਦ ਜ਼ਮੀਰੋਂ ਮਰ ਗਈ ਏਂ ਤੂੰ ।

ਨਾ ਦੇ ਦਿਲਬਰੀਆਂ ਹੁਣ ਜਾ, ਛੱਡ ਜਾਣ ਵਾਲੀਏ ।

ਦਿਲ ਦੀਆਂ ਹੂਕਾਂ ਸੁਣਦੀ ਜਾਹ, ਛੱਡ ਜਾਣ ਵਾਲੀਏ ॥


ਲੇਖਕ : ਜਰਨੈਲ ਘੁਮਾਣ

email : ghuman5577@yahoo.com

contac no : 098885-05577

Posted by : jarnail ghuman

************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment