Tuesday, May 24, 2011

ਮੁਬਾਰਕ ਹੈ ਤੈਨੂੰ ਦੋਸਤਾ




ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ।

ਜ਼ਿੰਦਗੀ ਦੀ ਕਾਲੀ ਰਾਤ ਨੂੰ, ਇੱਕ ਝਾਤ ਦੇ ਰੁਸ਼ਨਾਉਣ ਦੀ ॥


ਮੁੱਦਤਾਂ ਤੋਂ ਬੰਜ਼ਰ ਚਾਹਤ ਨੂੰ, ਸਿੰਜ ਪਿਆਰ ਦੀ ਬਰਸਾਤ ਕਰ ।

ਕਲੀਆਂ ਤੇ ਫੁੱਲ ਜਹੇ ਟਹਿਕਣੇ, ਇੱਕ ਵਾਰੀ ਤੂੰ ਮੁਲਾਕਾਤ ਕਰ ।

ਖ਼ੁਸਬੋਆਂ ਵੰਡਦੇ ਹੁਸਨ ਚੋਂ, ਪੌਣਾਂ ਵਿੱਚ ਮਹਿਕ ਖ਼ਿੰਡਾਉਣ ਦੀ ।

ਹੈ ਮੁਬਾਰਕ ..

ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ॥


ਲੱਭ ਲਏ ਨੇ ਦਿਲਾਂ ਨੇ ਰਾਸਤੇ, ਖੁਸ਼ੀਆਂ ਦੇ ਪਿੰਡ ਨੂੰ ਜਾ ਰਹੇ ।

ਅਰਮਾਨਾਂ ਨੇ ਬੰਨੀਆਂ ਟੋਲੀਆਂ, ਮੁਹੱਬਤ ਗੜ੍ਹ ਤੈਨੂੰ ਬੁਲਾ ਰਹੇ ।

ਉਡੀਕਾਂ ਨਾ ਬਹੁਤਾ ਹੁੰਦੀਆਂ, ਕਰ ਹਿੰਮਤ ਪੰਧ ਮੁਕਾਉਣ ਦੀ ।

ਹੈ ਮੁਬਾਰਕ ..

ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ॥


ਤੁਸੀਂ ਸਾਡੇ ਹਮਰਾਹੀ ਬਣੇ, ਇਹ ਸਾਡੀਆਂ ਖ਼ੁਸ਼ਨਸੀਬੀਆਂ ।

ਮਿਲ ਗਈ ਸੌਗਾਤ ਪਿਆਰ ਦੀ, ਭੁੱਲਜਾਂਗੇ ਸਭ ਗ਼ਰੀਬੀਆਂ ।

ਧਰਤੀ ਤੋਂ ਚੁੱਕ ਕੇ ਅੱਖ਼ੀਆਂ, ਦੇ ਉਪਰ ਲਿਆ ਬਿਠਾਉਣ ਦੀ ।

ਹੈ ਮੁਬਾਰਕ ..

ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ॥


ਅਸੀਂ ਬੜੇ ਹਨ੍ਹੇਰੇ ਢੋਹ ਲਏ, ਹੁਣ ਲੱਗਦਾ ਚਾਨਣ ਹੋਣਗੇ ।

ਦੁੱਖ਼ਾਂ ਦੇ ਉੱਠੇ ਤੂਫ਼ਾਨ ਵੀ, ਵਿੱਚ ਦਿਨਾਂ ਦੇ ਜਿਵੇਂ ਖ਼ਲੋਣਗੇ ।

ਹੁਣ ਤੂੰ ਸਾਡੇ ਅੰਗ ਸੰਗ ਹੈਂ, ਫਿਰ ਲੋੜ ਕੀ ਘਬਰਾਉਣ ਦੀ ।

ਹੈ ਮੁਬਾਰਕ ..

ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ॥


ਥੱਕ ਟੁੱਟ ਗਿਆ " ਘੁਮਾਣ " ਸੀ, ਹੁਣ ਮੁੜ ਜਿਉਣਾ ਲੋਚਦਾ ।

ਡਾਢੇ ਦੀ ਹੋਈ ਮੇਹਰ 'ਤੇ, ਕਰ ਕਰ ਸ਼ੁਕਰਾਨਾ ਸੋਚਦਾ ।

ਬੱਸ ਕੋਸ਼ਿਸ਼ ਮੇਰੀ ਹੈ ਸਦਾ, ਤੇਰੇ ਨਾਲ ਤੋੜ ਨਿਭਾਉਣ ਦੀ ।

ਹੈ ਮੁਬਾਰਕ ..

ਮੁਬਾਰਕ ਹੈ ਤੈਨੂੰ ਦੋਸਤਾ, ਦਿਲ ਦੇ ਵੇਹੜੇ ਆਉਣ ਦੀ ॥

ਲੇਖਕ : ਜਰਨੈਲ ਘੁਮਾਣ

contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment