Tuesday, May 24, 2011

ਮੂਡ ਜਿਹਾ ਖ਼ਰਾਬ ਏ




ਹੌਲੀ ਹੌਲੀ ਭੁੱਲ ਗਏ ਸਾਂ, ਬੀਤੇ ਦੀਆਂ ਬਾਤਾਂ ਨੂੰ ।

ਮਾਰ ਲਿਆ ਸੀ ਮਨ ਓਦੋਂ, ਸਮਝ ਹਾਲਾਤਾਂ ਨੂੰ ।

ਬਾਤ ਚੱਲੀ, ਬਾਤਾਂ ਵਾਲੀ, ਖ਼ੁੱਲ੍ਹ ਗਈ ਕਿਤਾਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥


ਲੋਕਾਂ ਵਾਗੂੰ ਅਸਾਂ ਵੀ ਸੀ, ਸੁਪਨੇ ਸਜਾਏ ਕੁੱਝ ।

ਮੁਹੱਬਤਾਂ ਦੇ ਘਰ ਜਿਹੇ, ਖ਼ਿਆਲਾਂ ’ਚ ਵਸਾਏ ਕੁੱਝ ।

ਟੁੱਟ ਗਿਆ ਪਲਾਂ ਵਿੱਚ, ਵੇਖ਼ਿਆ ਖ਼ੁਆਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥


ਤੀਆਂ ਜਿਹੇ ਦਿਨ ਸਨ, ਰੁੱਤਾਂ ਪਿਆਰ ਵਾਲੀਆਂ ।

ਸੌਣ ਦੇ ਮਹੀਨੇ, ਚੜ੍ਹ ਆਈਆਂ ਘਟਾਂ ਕਾਲੀਆਂ ।

ਓਸੇ ਸਾਉਣ ਝੱਖ਼ੜਾਂ ਨੇ, ਮਿੱਧਿਆ ਗੁਲ਼ਾਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥


ਜ਼ੋਰਾਵਰਾਂ ਓਸ ਵੇਲੇ, ਮਾਰੇ ਐਸੇ ਲੋਹੜੇ ਸੀ ।

ਪੱਛ ਦਿੱਤਾ ਸੀਨਾ ਸਾਡਾ, ਪੈ ਗਏ ਵਿਛੋੜੇ ਸੀ ।

ਅਜੇ ਵੀ ਨਾ ਝੱਲ ਹੁੰਦਾ, ਜਖ਼ਮਾਂ ਦਾ ਤਾਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥


ਬਗ਼ਾਵਤ ਦਾ ਸੋਚਿਆ ਸੀ, ਕਰ ਦੇਈਏ ਜੱਗ ਤੋਂ ।

ਬੱਚ ਜਾਂਗੇ ਦੋਨੋ ਹੀ, ਵਿਛੋੜਿਆਂ ਦੀ ਅੱਗ ਤੋਂ ।

ਮਾਪਿਆਂ ਦੀ ਇੱਜ਼ਤ ਦਾ, ਸਹਿ ਲਿਆ ਦਬਾਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥


ਉਹਨੂੰ ਮਾੜੀ ਆਖ਼, ਹਮਦਰਦੀ ਦਿਖ਼ਾਓ ਨਾ ।

ਸਤੇਅ ਹੋਏ "ਘੁਮਾਣ" ਤਾਈਂ, ਹੋਰ ਸਤਾਓ ਨਾ ।

ਸੱਜਣਾ ਦੇ ਨਾਲ ਸਾਡਾ, ਵੱਖ਼ਰਾ ਹਿਸਾਬ ਏ ।

ਕਰੋ ਨਾ ਮਖ਼ੌਲ ਯਾਰੋ, ਮੂਡ ਜਿਹਾ ਖ਼ਰਾਬ ਏ ॥

ਲੇਖਕ : ਜਰਨੈਲ ਘੁਮਾਣ


contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment