Tuesday, May 24, 2011

ਦਿਲਾਂ ਦੀਆਂ ਘੁੰਡੀਆਂ




ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥


ਛੱਡ ਜਿੱਦ ਹਾੜ੍ਹਾ, ਗੱਲ ਦਿਲ ਵਾਲੀ ਦੱਸ ਤੂੰ ।

ਬੁੱਲ੍ਹੀਆਂ 'ਚ ਨਾ ਹੀ ਬਹੁਤਾ, ਨਿੰਮਾ ਨਿੰਮਾ ਹੱਸ ਤੂੰ ।

ਦੱਸ ਵੀ ਦੇ ਜਿਹੜੀਆਂ, ਬੁਝਾਰਤਾਂ ਤੂੰ ਗੁੰਦੀਆਂ।

ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥


ਸਿੱਧਾ ਸਿੱਧਾ ਦਸ ਤੈਨੂੰ, ਸਾਥੋ ਕੀ ਐ ਲੋੜੀਂਦਾ।

ਆਪਣੇ ਪਿਆਰਿਆਂ ਦਾ, ਦਿਲ ਨਹੀਂਓ ਤੋੜੀਂਦਾ।

ਕਦੇ ਮੰਗੇਂ ਹੀਰੇ ਮੋਤੀ, ਕਦੇ ਛੱਲੇ ਮੁੰਦੀਆਂ।

ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥


ਬੱਚਿਆਂ ਦੇ ਵਾਗੂੰ ਕਾਹਤੋਂ, ਘੜੀ ਮੁੜੀ ਰੁੱਸਨਾ ਏ।

ਸਾਨੂੰ ਨਾ ਸਮਝ ਪੈਂਦੀ, ਸਾਥੋਂ ਕੀ ਕੀ ਪੁੱਛਨਾ ਏ।

ਕਿੱਥੇ ਤੂੰ ਫਸਾਈਆਂ ਨੇ, ਦਿਮਾਗ ਦੀਆਂ ਕੁੰਡੀਆਂ ।

ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥


ਸਾਫ਼ ਦਿਲ ਅਸੀਂ, ਸਾਨੂੰ ਆਉਂਦੀ ਚਤੁਰਾਈ ਨਹੀਂਓ।

ਏਦੂ ਵੱਧ ਸਾਡੇ ਕੋਲੇ, ਦੇਣ ਨੂੰ ਸਫ਼ਾਈ ਨਹੀਓ।

ਮਨ ਵਿੱਚ ਪਾਲੀ ਫਿਰੇਂ, ਸ਼ੱਕ ਦੀਆਂ ਸੁੰਡੀਆਂ ।

ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥


ਯਾਰੀ ਵਾਲੀ ਗੱਲ ਵਿੱਚ, ਪਿੱਛੇ ਨਹੀਂ ਹੱਟਦੇ ।

ਜਿੰਦ ਜਾਂਦੀ ਜਾਵੇ, ਕਦੇ ਪਾਸਾ ਨਹੀਂਓ ਵੱਟਦੇ ।

ਆਂਦਰਾਂ "ਘੁਮਾਣ" ਦੀਆਂ, ਜਾਣ ਭਾਵੇਂ ਫੁੰਡੀਆਂ ।

ਖੋਹਲ ਯਾਰਾ ਖੋਹਲ ਹੁਣ, ਦਿਲਾਂ ਦੀਆਂ ਘੁੰਡੀਆਂ ।

ਸਾਥੋਂ ਹੋਰ ਤੇਰੀਆਂ, ਖੁਸ਼ਾਮਦਾਂ ਨਾ ਹੁੰਦੀਆਂ ॥

ਲੇਖਕ : ਜਰਨੈਲ ਘੁਮਾਣ


contact no : 098885-05577

Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment