Tuesday, May 24, 2011

ਦੀਦਾਰ ਹੋ ਜਾਂਦਾ




ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਵਲ ਖਾ ਕੇ ਆਏ, ਅਸੀਂ ਤੇਰੇ ਘਰ ਵੱਲ ਨੂੰ ।

ਤੋਰਨਾ ਚਾਹੁੰਦੇ ਸਾਂ ਅੱਗੇ, ਪਿਆਰ ਵਾਲੀ ਗੱਲ ਨੂੰ ।

ਸਾਡੀ ਜ਼ਿੰਦਗੀ ਤੇ ਤੇਰਾ ਉਪਕਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਅੰਗਾਂ ਦੀ ਜੜ੍ਹਤ ਖਿੱਚ, ਸੀਨੇ ਪਾਉਂਦੀ ਰਹਿੰਦੀ ਐ ।

ਨੈਣਾਂ ਦੀ ਝਲਕ, ਸਦਾ ਹੀ ਬੁਲਾਉਂਦੀ ਰਹਿੰਦੀ ਐ ।

ਬਿਨਾਂ ਕੰਮੋਂ ਐਂਵੀਂ, ਗੇੜਾ ਮਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਤੈਨੂੰ ਵੇਖ਼ੇ ਬਿਨਾਂ ਸਭ, ਸੁੰਨਾ ਸੁੰਨਾ ਲੱਗਦਾ ਏ ।

ਇਸ਼ਕ ਚਿਰਾਗ ਮੇਰੇ, ਦਿਲ ਵਿੱਚ ਮੱਘਦਾ ਏ ।

ਤਪਦਾ ਸੀਨਾ ਵੀ, ਠੰਡਾਂ ਠਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਪਿਆਰ ਵਾਲੇ ਸੁਪਨੇ ਨੂੰ, ਖ਼ਿਆਲਾਂ 'ਚ ਸਜਾਈਂ ਫਿਰਾਂ ।

ਮੈਂ ਤਾਂ ਤੈਂਨੂੰ, ਦਿਲੇ ਵਿੱਚ ਆਪਣੀ ਬਣਾਈ ਫਿਰਾਂ ।

ਮੁਹੱਬਤਾਂ ਦਾ ਅੱਜ, ਇਜ਼ਹਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਦਿਲਾਂ ਦੇ ਵਪਾਰ ਲਈ, ਮੇਰੀ ਤਾਂ ਪਸੰਦ ਤੂੰ ਹੀ ।

ਚੜ੍ਹੇਗਾ ਜਰੂਰ, ਮੇਰੀ ਈਦ ਵਾਲਾ ਚੰਦ ਤੂੰ ਹੀ ।

ਚੜ੍ਹੀ ਚਾਨਣੀ ਤਾਂ ਦੂਰ, ਅੰਧਕਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥


ਤੈਨੂੰ ਚਾਹੁਣਾ, ਤੈਨੂੰ ਪਾਉਣਾ, ਇਹੋ ਕੰਮ ਸਾਡੇ ਕੋਲ ।

ਕਹਿ ਦਿੱਤੀ ਦਿਲ ਦੀ, "ਘੁਮਾਣ" ਬਾਰੇ ਤੂੰ ਵੀ ਬੋਲ ।

ਕਾਸ਼ ! ਤੈਨੂੰ ਵੀ ਜੇ, ਇਸ਼ਕ ਬੁਖ਼ਾਰ ਹੋ ਜਾਂਦਾ ।

ਤੇਰੀ ਗਲੀ ਵਿੱਚੋਂ ਲੰਘਦੇ, ਦੀਦਾਰ ਹੋ ਜਾਂਦਾ ।

ਹੁੰਦੀ ਦਿਲ ਨੂੰ ਤਸੱਲੀ, ਬੇੜਾ ਪਾਰ ਹੋ ਜਾਂਦਾ ॥

ਲੇਖਕ : ਜਰਨੈਲ ਘੁਮਾਣ


contact no : 098885-05577

Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment