Tuesday, May 24, 2011

ਬੇਗਾਨਿਆਂ ਨੂੰ ਰੋਣਾ ਛੱਡ




ਛੱਡ ਦਿਲਾਂ ਛੱਡ ਤੂੰ, ਬੇਗਾਨਿਆਂ ਨੂੰ ਰੋਣਾ ਛੱਡ ।


ਛੱਡ ਗਏ ਜਿਹੜੇ ਤੈਨੂੰ, ਰੋਂਦੇ ਕੁਰਲਾਉਂਦੇ ਨੂੰ,

ਪਾਲੋ ਪਾਲ ਅੱਖ਼ੀਆਂ ਚੋ', ਅੱਥਰੂ ਵਹਾਉਂਦੇ ਨੂੰ,

ਉਹਨਾਂ ਵਾਰੇ ਸੋਚ ਹੁਣ, ਤੂੰ ਵੀ ਦੁੱਖ਼ੀ ਹੋਣਾ ਛੱਡ ।

ਛੱਡ ਦਿਲਾਂ ਛੱਡ ਤੂੰ, ਬੇਗਾਨਿਆਂ ਨੂੰ ਰੋਣਾ ਛੱਡ ॥


ਜਿੰਨਾ ਨਾਲ ਤੇਰੇ ਕਦੀ, ਗੂੜ੍ਹ ਯਾਰਾਨੇ ਸੀ।

ਤੇਰੇ ਨਹੀਂ ਸੱਚੀਂ, ਉਹਤਾਂ ਗੈਰ ਸੀ, ਬੇਗਾਨੇ ਸੀ ।

ਹੰਝੂਆਂ ਦੇ ਨਾਲ ਅੱਖ਼ਾਂ, ਵਾਰ ਵਾਰ ਧੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥


ਦੁੱਧ ’ਚ ਛੁਹਾਰੇ ਪਾ ਤੂੰ, ਜਿੰਨਾ ਨੂੰ ਪਿਲਾਉਂਦਾ ਰਿਹਾ ।

ਸੀਨੇ ਵਿੱਚੋਂ ਮਾਸ ਕੱਢ, ਭੁੰਨ ਕੇ ਖ਼ੁਵਾਉਂਦਾ ਰਿਹਾ ।

ਯਾਦਾਂ ਵਾਲਾ ਬੋਝ ਹੁਣ, ਮੋਢਿਆਂ 'ਤੇ ਢੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥


ਕੀ ਕੀਤਾ ਉਹਨਾਂ ਲਈ, ਹੁਣ ਬਹੁਤਾ ਸੋਚ ਨਾ ਤੂੰ ।

ਅਹਿਸਾਨ ਚੁਕਾਉਣਗੇ ਉਹ, ਛੱਡ ਪਰ੍ਹਾਂ ਲੋਚ ਨਾ ਤੂੰ ।

ਕਿੱਥੇ ਤੈਥੋਂ ਭੁੱਲ ਹੋਈ, ਬੀਤੇ ਵਿੱਚੋਂ ਟੋਹਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥


ਤੇਰੇ ਹੁੰਦੇ ਤੇਰੇ ਨਾਲ, ਨਿਭਦੇ ਅਖ਼ੀਰ ਤੱਕ ।

ਫਿਰੇ ਸੀ ਜ਼ੁਬਾਨੋਂ, ਹੁਣ ਮਾਰ ਲਈ ਜ਼ਮੀਰ ਤੱਕ ।

ਮਰੀਆਂ ਜ਼ਮੀਰਾਂ ਵਾਲੇ, ਪਾਸੇ ਤੂੰ ਖ਼ਲੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥


ਉਹਨਾਂ ਬਾਰੇ ਸੋਚ, ਕਰੀ ਜਾਵੇਂ ਪਛਤਾਵੇ ਨੂੰ ।

ਤੇਰੇ ਸੀ ਕਦੇ ਉਹ, ਛੱਡ ਕਰਨਾ ਇਹ ਦਾਅਵੇ ਨੂੰ ।

ਆਪਣੀ ਜ਼ੁਬਾਨੋ, ਸਭ ਥਾਂਵਾਂ ਤੇ ਬਗੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥


ਸੰਭਲ ਜਾ ਵੇਲੇ ਸਿਰ, ਹਾਲੇ ਵੀ "ਘੁਮਾਣ" ਤੂੰ ।

ਬੀਤੇ ਕੱਲ੍ਹ ਬਾਰੇ ਸੋਚ, ਹੋ ਨਾ ਪ੍ਰੇਸ਼ਾਨ ਤੂੰ ।

ਗੁਜ਼ਰੇ ਦਿਨਾਂ ਨੂੰ ਪਾ ਕੇ, ਚੱਕੀ ਵਿੱਚ ਝੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥

ਛੱਡ ਦਿਲਾਂ ਛੱਡ ਤੂੰ, ਬੇਗਾਨਿਆਂ ਨੂੰ ਰੋਣਾ ਛੱਡ ॥

ਲੇਖਕ : ਜਰਨੈਲ ਘੁਮਾਣ


contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment