Tuesday, May 24, 2011

ਮੇਰੀ ਮੁਹੱਬਤ




ਮੇਰੀ ਮੁਹੱਬਤ, ਆਖ਼ਿਰ ਨੂੰ ਦਮ ਤੋੜ ਗਈ ਹੈ ।


ਇਸ ਦੁਨੀਆਂ ਨਾਲ, ਲੜਦੀ ਲੜਦੀ,

ਲੋਕ ਲਾਜ ਤੋਂ, ਡਰਦੀ ਡਰਦੀ,

ਸਭ ਦੀਆਂ ਗੱਲਾਂ, ਜਰਦੀ ਜਰਦੀ,

ਆਪਣੇ ਅਰਮਾਨਾਂ ਦਾ, ਗਲਾ ਝੰਜੋੜ ਗਈ ਹੈ ।

ਮੇਰੀ ਮੁਹੱਬਤ ਆਖ਼ਿਰ ਨੂੰ……


ਵਾਅਦਿਓ ਮੁਨਕਰ, ਹੋਣਾ ਪੈ ਗਿਆ,

ਹੱਸਦੇ ਹੱਸਦੇ, ਰੋਣਾ ਪੈ ਗਿਆ,

ਹੰਝੂਆਂ ਹਾਰ, ਪਰੋਣਾ ਪੈ ਗਿਆ,

ਉਹ ਰੋਂਦੇ ਰੋਂਦੇ, ਪਿਆਰ ਨਿਸ਼ਾਨੀ ਮੋੜ ਗਈ ਹੈ ।

ਮੇਰੀ ਮੁਹੱਬਤ……


ਜ਼ਜ਼ਬਾਤਾਂ ਨੂੰ, ਝੁੱਕਣਾ ਪੈ ਗਿਆ,

ਸੁਪਨਿਆਂ ਨੂੰ ਵੀ, ਰੁੱਕਣਾ ਪੈ ਗਿਆ,

ਜਿਉਂਦੇ ਜੀਅ ਹੀ, ਮੁੱਕਣਾ ਪੈ ਗਿਆ,

ਖ਼ੁਸ਼ੀਆਂ ਭਰੀ ਸੌਗ਼ਾਤ ਹੀ, ਮੁੱਖ਼ ਮਰੋੜ ਗਈ ਹੈ ।

ਮੇਰੀ ਮੁਹੱਬਤ……॥


ਪਤਾ ਹੁੰਦਾ ਜੇ, ਪਿਆਰ ਨਾ ਕਰਦੇ,

ਕਦੇ ਵੀ ਅੱਖ਼ੀਆਂ, ਚਾਰ ਨਾ ਕਰਦੇ,

ਘਾਟੇ ਵਾਲਾ, ਵਪਾਰ ਨਾ ਕਰਦੇ,

ਇਸ਼ਕ ਬਿਮਾਰੀ, ਸੱਚ ਮੁੱਚ ਕੱਚੇ ਕੋਹੜ ਜਹੀ ਹੈ ।

ਮੇਰੀ ਮੁਹੱਬਤ……


ਜ਼ਿੰਦਗੀ ਭਰ, ਪਛਤਾਉਣਾ ਪੈਣਾ,

ਬੀਤਿਆ ਵਕਤ, ਭੁਲਾਉਣਾ ਪੈਣਾ

ਗ਼ਮਾਂ ਨੂੰ, ਯਾਰ ਬਣਾਉਣਾ ਪੈਣਾ,

ਉਹ ਮਰ ਜਾਣੀ, ਗ਼ਮਾਂ ਨਾ ਰਿਸ਼ਤਾ ਜੋੜ ਗਈ ਹੈ ।

ਮੇਰੀ ਮੁਹੱਬਤ……॥


ਕਦੇ ਨਾ ਮਿਲਨੇ, ਦੋ ਕਿਨਾਰੇ,

ਜ਼ਿੰਦਗੀ ਕੈਸੇ, ਲੋਹੜੇ ਮਾਰੇ,

ਜਿਉਣਾ ਪੈਣਾ, ਯਾਦ ਸਹਾਰੇ,

ਜਾਤਾਂ ਵਾਲੀ ਹਨ੍ਹੇਰੀ, ਸਭ ਕੁੱਝ ਰੋੜ੍ਹ ਗਈ ਹੈ ।

ਮੇਰੀ ਮੁਹੱਬਤ ……


ਰੀਤ ਰਿਵਾਜ, ਸਮਾਜ ਨਿਮਾਣਾ,

ਨਿੱਕੀ ਥੋਡੀ, ਜਾਤ " ਘੁਮਾਣਾ ",

ਪਿੰਡ ਵਿੱਚ, ਸਾਡਾ ਉੱਚ ਘਰ੍ਹਾਣਾ

ਦੋ ਰੂਹਾਂ ਨੂੰ, ਇੱਕੋ ਗੱਲ ਵਿਛੋੜ ਗਈ ਹੈ ।

ਮੇਰੀ ਮੁਹੱਬਤ, ਆਖ਼ਿਰ ਨੂੰ ਦਮ ਤੋੜ ਗਈ ਹੈ ।

ਲੇਖਕ : ਜਰਨੈਲ ਘੁਮਾਣ

contact no : 098885-05577
Posted by : jarnail ghuman

************************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment