ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ।
ਆ ਗਈ ਅਖੀਰ, ਇੱਕ ਪਾਸੇ ਗੱਲ ਲਾਉਣ ਦੀ,
ਤੇਰੇ ਵਾਰੇ ਦਿਲ ਤਾਈਂ, ਹੋਰ ਸਮਝਾਉਣ ਦੀ,
ਤੇਰੇ ਮਨ ਚੋਰ, ਏਸੇ ਖ਼ਿਆਲ ਉਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਲੱਗਦਾ ਹੈ ਇੰਝ ਜਿਵੇਂ, ਤੈਨੂੰ ਸਾਡੀ ਲੋੜ ਹੈ ਨਾ,
ਸਾਡੇ ਜਿਹੇ ਆਸ਼ਕਾਂ ਦੀ, ਤੇਰੇ ਕੋਲੇ ਥੋੜ ਹੈ ਨਾ,
ਸਾਡੇ ਨਾਲੋਂ ਚੰਗਿਆਂ ਦੀ, ਭਾਲ ਉੱਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਗੱਲ ਕਹਿਣੀ ਪਈ, ਬੰਨ੍ਹ ਸਬਰਾਂ ਦੇ ਟੁੱਟ ਗਏ,
ਸਾਡੇ ਬਾਰੇ ਅੱਜ ਤੁਸੀਂ, ਆਪੇ ਮੂੰਹੋਂ ਫੁੱਟ ਪਏ,
ਸਾਡੇ ਨਾਲ ਖ਼ੇਡੀ, ਦੂਹਰੀ ਚਾਲ ਉਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਸਾਡੇ ਸੱਚੇ ਪਿਆਰ ਦਾ, ਉਡਾਉਂਦੇ ਸੀ ਮਜ਼ਾਕ ਤੁਸੀਂ,
ਸਾਡੇ ਜ਼ਜਬਾਤਾਂ ਦਾ ਨਾਲ, ਖ਼ੇਡਗੇ ਚਲਾਕ ਤੁਸੀਂ,
ਦਿਨੋ ਦਿਨ ਉਲਝੇ, ਸਵਾਲ ਉੱਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਕਿੰਨਾ ਚਿਰ ਰਹਿੰਦੇ ਤੇਰੇ, ਨਹੁੰਆਂ ਉੱਤੇ ਨੱਚਦੇ,
ਕਦੋਂ ਤੱਕ ਤੇਰੀਆਂ, ਸ਼ਰਾਰਤਾਂ ਤੋਂ ਬੱਚਦੇ,
ਤੇਰੇ ਬਾਰੇ ਕੀਤੀ, ਪੜਤਾਲ ਉੱਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਗੱਲ ਗੱਲ ਉਤੇ ਪਾਣੀ, ਸਿਰ ਉੱਤੋਂ ਲੰਘਿਆ,
ਹੱਦ ਹੋਗੀ, ਤੂੰ ਤਾਂ ਖੂਨ ਪੀਂਦਾ ਵੀ ਨਾ ਸੰਗਿਆ,
ਹੈਵਾਨਾ ਜਿਹੀ ਕਰਤੀ, ਕਮਾਲ ਉੱਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਰੱਤੀ ਪਛਤਾਵਾ ਨਹੀਂ, ਤੈਨੂੰ ਅਸੀਂ ਛੱਡਤਾ,
ਆਹ ਲੈ "ਘੁਮਾਣ" ਤੈਨੂੰ, ਦਿਲ ਚੋਂ ਵੀ ਕੱਢਤਾ,
ਆਪਣਿਆਂ ਹਿੱਤਾਂ ਦੀ, ਸੰਭਾਲ ਉੱਤੇ ਛੱਡਿਆ ।
ਜਾਹ ਉਏ ਯਾਰਾ, ਤੈਨੂੰ ਤੇਰੇ ਹਾਲ ਉੱਤੇ ਛੱਡਿਆ ॥
ਲੇਖਕ : ਜਰਨੈਲ ਘੁਮਾਣ
email : ghuman5577@yahoo.com
contact no : 098885-05577
Posted by : jarnail ghuman
************************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment