ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਦਿਲ ਨੂੰ ਟੁੰਬਦੇ ਓਹਦੇ ਹਾਸੇ,
ਫਿਰ ਕਿਉਂ ਰਹੀਏ ਅਸੀਂ ਉਦਾਸੇ,
ਉਹਦੇ ਹਾਸਿਓ ਡੁੱਲ੍ਹ ਦੇ ਮੋਤੀ, ਝੋਲੀ ਭਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਉਹਦੇ ਆਉਣ ਦੀਆਂ ਕਨਸੋਆਂ,
ਦਿੰਦੀਆਂ ਪੌਣਾਂ ਚੋਂ ਖ਼ੁਸਬੋਆਂ,
ਮਹਿਕਾਂ ਵੰਡਦੇ ਹੁਸਨੋਂ, ਕਦੇ ਅੰਗੂਰੀ ਚਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਪੈ ਜੇ ਪੱਟ ਦਾ ਮਾਸ ਖਵਾਉਣਾ,
ਜਾਂ ਫਿਰ ਬੇਲੀਂ ਵੱਗ ਚਰਵਾਉਣਾ,
ਯਾਰ ਦੀ ਖਾਤਿਰ, ਸੀਸ ਤਲੀ ਤੇ ਧਰਕੇ ਵੇਖਾਂਗੇ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਭੌਰਾ ਬਣ ਲੈਣੀ ਖ਼ੁਸਬੋਈ,
ਨਾ ਰੁੱਕਣਾ ਰੋਕੇ ਟੋਕੇ ਕੋਈ,
ਬਣ ਪਰਵਾਨੇ ਸ਼ਮਾਂ ਤੇ ਸੜਕੇ, ਮਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਸੀਨੇ ਦੇ ਵਿੱਚ ਤੜਫ਼ ਅਵੱਲੀ,
ਸੱਜਣ ਮਿਲਣ ਤਾਂ ਮਿਲੇ ਤਸੱਲੀ,
ਸੀਨੇ ਦੇ ਨਾਲ ਲੱਗ ਕੇ, ਬਿਲਕੁਲ ਠਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਦੁਨੀਆਂ ਪਿਆਰ ਦੇ ਰਾਹ ਦਾ ਰੋੜਾ,
ਉਹਲਾ ਰੱਖ ਚੁਗਲਾਂ ਤੋ ਥੋੜਾ,
ਜੱਗ ਦੇ ਤਾਹਨੇ ਮੇਹਣੇ, ਹੱਸ ਹੱਸ ਜਰਕੇ ਵੇਖਾਂਗੇ ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਦੋ ਦਿਲ ਆਪਸ ਦੇ ਵਿੱਚ ਰਾਜ਼ੀ,
ਖੇਡਣੀ ਇਸ਼ਕ ਦੀ ਕੇਰਾਂ ਬਾਜ਼ੀ,
ਜਿੱਤ ਗਏ ਠੀਕ "ਘੁਮਾਣਾਂ "
ਨਹੀਂ ਤਾਂ ਹਰ ਕੇ ਵੇਖਾਂਗੇ।
ਇਸ਼ਕ ਸਮੁੰਦਰ ਦੇ ਵਿੱਚ ਸੱਜਣਾ, ਹੜ੍ਹ ਕੇ ਵੇਖਾਂਗੇ ॥
ਇੱਕ ਵਾਰੀ ਤਾਂ ਪਿਆਰ ਮੁਹੱਬਤ, ਕਰਕੇ ਵੇਖਾਂਗੇ ॥
ਲੇਖਕ : ਜਰਨੈਲ ਘੁਮਾਣ
email : ghuman5577@yahoo.com
contact no : 098885-05577
Posted by : jarnail ghuman
************************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment