Tuesday, May 24, 2011

ਹਾਏ ਨੀ ਜਿੰਦੇ



ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ।


ਕਿੱਥੇ ਗਏ ਵਾਅਦੇ, ਤੇਰੇ ਲੱਗੀਆਂ ਨਿਭਾਉਣ ਦੇ ।

ਪਿਆਰ ਪਿੱਛੇ ਦੁਨੀਆਂ ਦੇ, ਨਾਲ ਟਕਰਾਉਣ ਦੇ ।

ਚੁੱਪ ਵੱਟ, ਨਜ਼ਰਾਂ,

ਝੁਕਾ ਕੇ ਤੁਰ ਚੱਲੀਂ ਏ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥


ਏਦਾਂ ਕਰਨੀ ਸੀ, ਕਾਹਨੂੰ ਲਾਉਣੀਆਂ ਸੀ ਅੱਖੀਆਂ ।

ਲਾਈਆਂ ਸੀ ਤਾਂ, ਅੱਜ ਨਾ ਝੁਕਾਉਣੀਆਂ ਸੀ ਅੱਖੀਆਂ ।

ਬੇ ਵਸੀ ਜਿਹੀ ਕਿਉਂ ਵਿਖਾ ਕੇ, ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥


ਲਾਉਣ ਵੇਲੇ ਤੁੰ ਹੀ ਤਾਂ, ਕੀਤੀ ਸੀਗੀ ਪਹਿਲ ਜਿਹੀ ।

ਤੂੰ ਹੀ ਛਣਕਾਉਂਦੀ ਹੁੰਦੀ, ਜਾਣ ਬੁੱਝ ਪਾਇਲ ਜਿਹੀ ।

ਸਭ ਕੁੱਝ ਪਲਾਂ ’ਚ, ਭੁੱਲਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥


ਰੋਕਦਾ ਰਿਹਾ ਮੈਂ ਤੈਨੂੰ, ਪੁੱਗਣਾ ਨਾ ਪਿਆਰ ਸਾਡਾ ।

ਆਸ਼ਕਾਂ ਦਾ ਵੈਰੀ ਰਿਹਾ, ਮੁੱਢੋਂ ਸੰਸਾਰ ਸਾਡਾ।

ਕੀਤੀ ਗੱਲ ਆਪੇ ਝੂਠਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥


ਰੁੱਸਣਾ ਮਨਾਉਣਾ ਤਾਂ, ਬਥੇਰਾ ਹੁੰਦਾ ਰਹਿੰਦਾ ਸੀ ।

ਕਦੇ ਉਹ ਮੇਰਾ ਕਦੇ, ਤੇਰਾ ਹੁੰਦਾ ਰਹਿੰਦਾ ਸੀ ।

ਰੋਸਿਆਂ ਨੂੰ ਵਿਛੋੜੀਂ ਬਦਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ॥


ਤੇਰੇ ਚਿੱਤ ਵਿੱਚ ਕੁੱਝ, ਚਲਦਾ ਸੀ ਹੋਰੋਂ ਹੋਰ ।

ਗੱਲਾਂ ਵਿੱਚੋਂ ਲੱਗਦਾ ਸੀ, ਕਦੇ ਕਦੇ ਗੁੱਝਾ ਚੋਰ ।

ਸਾਡੀਆਂ ਤਾਂ ਖ਼ੁਸ਼ੀਆਂ ਚੁਰਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ॥


ਕਹਾਂ ਵੀ ਤਾਂ ਕੀ, ਵੈਸੇ ਫਾਇਦਾ ਵੀ ਕੀ ਕਹਿਣ ਦਾ ।

ਸਿੱਖ ਲੈ " ਘੁਮਾਣ " ਵੱਲ, ਗ਼ਮਾਂ ਵਿੱਚ ਰਹਿਣ ਦਾ ।

ਆਪਣੇ ਹੀ ਹੱਥੀਂ, ਮੰਜੀ ਪਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਲੇਖਕ : ਜਰਨੈਲ ਘੁਮਾਣ

contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment