Tuesday, May 24, 2011

ਪਿਆਰ ਦੀ ਚਰਚਾ




ਆ ਬਹਿ ਕੇ ਗੱਲ ਮੁਕਾ ਲਈਏ,

ਗੱਲ ਕਿਸੇ ਕਿਨਾਰੇ ਲਾ ਲਈਏ,

ਕਈ ਖੁੱਲ੍ਹ ਕੇ ਆਖ਼ਣ ਲੱਗ ਪਏ,

ਕਈ ਰੱਖਦੇ ਜੀਭ ਨੂੰ ਮਲੀ ਮਲੀ ।

ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥


ਕੰਧਾਂ ਦੇ ਵੀ ਕੰਨ ਹੁੰਦੇ ਨੇ, ਲੈ ਲੈਣ ਕਨਸੋਆਂ ।

ਫੁੱਲ ਲੱਖ਼ ਚਾਹਵਣ, ਕਦੇ ਛੁਪਾ ਨਾ ਸਕਦੇ ਉਹ ਖ਼ੁਸਬੋਆਂ ।

ਹੁਣ ਗਲੀਆਂ ਵਿੱਚੋ ਲੰਘਦਿਆਂ ਨੂੰ,

ਤੇ ਝੂਠੀ ਜਿਹੀ ਖੰਘ ਖੰਘਦਿਆਂ ਨੂੰ,

ਲੋਕਾਂ ਦੀਆਂ ਨਜ਼ਰਾਂ ਪੜ੍ਹ ਜਾਵਣ,

ਤੇ ਗੱਲ ਉਡਾਵਣ ਬੂਰੀ ਭਲੀ ।

ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥


ਹੱਟੀ, ਭੱਠੀ, ਮੋੜਾਂ ਉੱਤੇ, ਜੁੜਦੀਆਂ ਜਦੋਂ ਮੰਡ੍ਹੀਰਾਂ ।

ਟੇਢੀ ਨਜ਼ਰੇ ਪਰਖਣ ਚੰਦਰੇ, ਸੱਸੀਆਂ, ਸੋਹਣੀਆਂ, ਹੀਰਾਂ ।

ਇਹ ਕੈਦੋਂ ਦੀ ਔਲਾਦ ਵਿੱਚੋਂ,

ਨਿੱਤ ਗੱਲਾਂ ਦੇ ਸਵਾਦ ਵਿੱਚੋਂ,

ਦੁਨੀਆਂ ਹੈ ਚੁਗ਼ਲੀਖੋਰਾਂ ਦੀ,

ਇਹ ਚੁਗ਼ਲੀ ਕਰਨੋ ਕਦੋਂ ਟਲੀ।

ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥


ਮੈਂ ਨਹੀਂ ਚਾਹੁੰਦਾ ਢੁੱਕ ਜਾਣ ਆਕੇ ਖੇੜਿਓ ਤੇਰੇ ਪ੍ਰਾਹੁਣੇ ।

ਪੈ ਜਾਣ ਮੈਂਨੂੰ ਰਾਂਝੇ ਵਾਗੂੰ, ਟਿੱਲਿਓ ਕੰਨ ਪੜਵਾਉਣੇ ।

ਫਿਰ ਜ਼ਿੰਦਗੀ ਭਰ ਪਛਤਾਂਵਾਂਗੇ,

ਹਿਜ਼ਰਾਂ ਦੀ ਪੀੜ ਹੰਢਾਂਵਾਂਗੇ,

ਹੰਝੂਆਂ ਨਾਲ ਅੱਖੀਆਂ ਧੋਵਾਂਗੇ,

ਜੇ ਨਾ ਨਿਭਿਆ ਇਹ ਇਸ਼ਕ ਬਲੀ ।

ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥


ਗੱਲ ਮੰਨ ਮੇਰੀ, ਪਿਆਰ ਸਾਡੇ ਨੂੰ ਰਿਸ਼ਤੇ ਦੇ ਵਿੱਚ ਬੰਨੀਏਂ ।

ਘਰਦਿਆਂ ਨੂੰ ਕਹਿ ਲਈਏ ਲਾਵਾਂ, ਘਰ ਵਸਾਈਏ ਚੰਨੀਏਂ ।

ਫਿਰ ਸਦਾ ਲਈ "ਘੁਮਾਣ "ਤੇਰਾ,

ਹੱਥ ਫੜਕੇ ਮੇਰੀ ਜਾਨ ਤੇਰਾ,

ਹਿੱਕ ਕੱਢ ਕੇ ਜਾਊ ਮੇਲੇ ਨੂੰ,

ਨਾਲੇ ਚੋਗ ਚੁਗਾਉਣੀ ਰੱਖ ਤਲੀ ।

ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥

ਲੇਖਕ : ਜਰਨੈਲ ਘੁਮਾਣ


contact no : 098885-05577

Posted by : jarnail ghuman

************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment