Tuesday, May 24, 2011

ਗ਼ਮਾਂ ਦੀ ਬਰਾਤ



ਸਾਡੇ ਵੇਹੜੇ, ਗ਼ਮਾਂ ਦੀ ਬਰਾਤ ਢੁੱਕੀ ਦੋਸਤੋ ।

ਮੁੱਕੀਆਂ ਉਮੀਦਾਂ ਉਹਦੇ, ਮੁੜ ਆਉਣ ਵਾਲੀਆਂ,

ਤਿਪ ਤਿਪ ਰੋਈਆਂ ਅੱਖ਼ਾਂ, ਵੇਖਣ ਨੂੰ ਕਾਹਲੀਆਂ,

ਲੰਘ ਗਈ ਗੱਡੀ, ਰਹਿੰਦੀ ਆਸ ਮੁੱਕੀ ਦੋਸਤੋ ।

ਅੱਜ ਸਾਡੇ ਗ਼ਮਾਂ ਦੀ, ਬਰਾਤ ਢੁੱਕੀ ਦੋਸਤੋ ॥

ਸਾਡੇ ਵੇਹੜੇ, ਗ਼ਮਾਂ ਦੀ ਬਰਾਤ ਢੁੱਕੀ ਦੋਸਤੋ ॥


ਮਨ ਦਾ ਭੁਲੇਖਾ ਹੀ ਸੀ, ਆਉਣਗੇ ਉਹ ਆਉਣਗੇ,

ਸਾਡੀ ਕੋਈ ਸੁਣ, ਕੋਈ ਆਪਣੀ ਸੁਣਾਉਣਗੇ,

ਛੇੜਣਗੇ ਅੱਗੇ, ਜਿੱਥੇ ਬਾਤ ਰੁੱਕੀ ਦੋਸਤੋ ।

ਸਾਡੇ ਵੇਹੜੇ……


ਕਿੰਨੇ ਖ਼ਿਆਲੀ ਸੁਪਨੇ, ਸਜਾਈਂ ਬੈਠਾ ਦਿਲ ਸੀ,

ਕੀ ਕੀ ਚਾਅ ਪੂਰਣੇ ਸੀ, ਅਸੀਂ ਦੋਵਾਂ ਮਿਲ ਸੀ,

ਚਾਵਾਂ ਦੀ ਕਿਆਰੀ ਰਹਿ ਗਈ, ਸੁੱਕੀ ਸੁੱਕੀ ਦੋਸਤੋ ।

ਸਾਡੇ ਵਿਹੜੇ ……


ਸਾਡੇ ਲਈ ਅੱਜ ਤਾਂ, ਦਿਵਾਲੀ ਜਿਹਾ ਦਿਨ ਸੀ,

ਐਨੇ ਸਾਲ ਅਸਾਂ ਨੇ, ਲੰਘਾਏ ਗਿਣ ਗਿਣ ਸੀ,

ਤੜਫ਼ਦੀ ਜਿੰਦ, ਉਹਦੇ ਪਿਆਰੋਂ ਭੁੱਖੀ ਦੋਸਤੋ ।

ਸਾਡੇ ਵਿਹੜੇ……


ਠੰਡਾ ਹਾਉਂਕਾ ਭਰ, ਰੋਂਦਾ ਦਿਲ ਸਮਝਾ ਲਿਆ,

ਬੁਝ ਚੱਲੇ ਦੀਵੇ ਨੂੰ ਵੀ, ਮੁੜ ਤੋਂ ਜਗਾ ਲਿਆ,

ਥੱਕ ਹਾਰ, ਯਾਦਾਂ ਦੀ ਪਟਾਰੀ ਚੁੱਕੀ ਦੋਸਤੋ ।

ਸਾਡੇ ਵੇਹੜੇ, ……


ਵਫ਼ਾ ਤੇ ਭਰੋਸਾ ਪੂਰਾ, ਉਂਝ ਤਾਂ " ਘੁਮਾਣ "ਨੂੰ,

ਕਿਹੜੀ ਖ਼ੂੰਟੇ ਲੈ ਗਈ ਗੱਡੀ, ਅੱਜ ਮੇਰੀ ਜਾਨ ਨੂੰ,

ਸੋਚਦਿਆਂ ਸੋਚਾਂ, ਏਦਾਂ ਰਾਤ ਮੁੱਕੀ ਦੋਸਤੋ ।

ਸਾਡੇ ਵੇਹੜੇ……
ਸਾਡੇ ਵੇਹੜੇ, ਗ਼ਮਾਂ ਦੀ ਬਰਾਤ ਢੁੱਕੀ ਦੋਸਤੋ ।
ਲੇਖਕ : ਜਰਨੈਲ ਘੁਮਾਣ

contact no : 098885-05577
Posted by : jarnail ghuman

************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment