Tuesday, May 24, 2011

ਤੈਨੂੰ ਫੇਰ ਪੁੱਛਾਂਗੇ



ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ।

ਰਾਜ਼ੀ ਰਹਿ, ਤੂੰ ਵੱਸਦਾ ਰਹਿ,

ਜ਼ਿੰਦਗੀ ਵਿੱਚ, ਖਿੜ ਖਿੜ ਹੱਸਦਾ ਰਹਿ,

ਹਾਸੇ ਭੁੱਲ, ਫੁੱਟ ਫੁੱਟ ਰੋਵੇਂਗਾ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਦਿਖਦੇ ਤੈਨੂੰ ਨਵੇਂ ਮੁਲ੍ਹਾਜ਼ੇ,

ਚਾਰ ਦਿਨਾਂ ਤੋਂ ਤਾਜ਼ੇ ਤਾਜ਼ੇ,

ਜਦੋਂ ਸੱਜਰੇ ਯਾਰ ਵੀ ਖੋਵੇਂਗਾ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਪੈਸੇ ਉੱਤੇ ਡੁੱਲ੍ਹ ਗਿਓ ਯਾਰਾ,

ਵਾਅਦੇ ਕੀਤੇ ਭੁੱਲ ਗਿਓ ਯਾਰਾ,

ਇਹ ਦਿਨ ਮੋਢਿਆਂ ਤੋਂ ਢੋਵੇਂਗਾ ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਚੁੱਗਕੇ ਤੇਰੀ ਚੋਗ ਖਿਲਾਰੀ,

ਪੰਛੀਂ ਉੱਡਣੇ ਮਾਰ ਉਡਾਰੀ,

ਨਹੀਂ ਮੁੜਨੇ ਲੱਖ਼ ਭਲੋਵੇਂਗਾ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਹਿਜ਼ਰਾਂ ਦੀ ਜਦ ਪੀੜ ਸਤਾਊ,

ਨਾ ਰਾਤਾਂ ਨੂੰ ਨੀਂਦਰ ਆਊ,

ਯਾਦਾਂ ਦੀ ਲੜੀ ਪਰੋਂਵੇਂਗਾ ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਲੁੱਟ ਲੈ ਦੋ ਦਿਨ ਮੌਜ ਬਹਾਰਾਂ,

ਲੋੜ ਤੇਰੀ ਸੀ ਕੋਠੀਆਂ ਕਾਰਾਂ,

ਕੁੱਲੀਆਂ ਵਿੱਚ ਚੱਕੀ ਝੋਵੇਂਗਾ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


"ਘੁਮਾਣ" ਤਾਈਂ ਠੁਕਰਾ ਕੇ ਚੱਲਿਐਂ,

ਬੇਸ਼ੱਕ ਮੰਜੀ ਪਾ ਕੇ ਚੱਲਿਐਂ,

ਖਾ ਠੋਕਰ ਜਦੋਂ ਖਲੋਵੇਂਗਾ।

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ।

ਜਦੋਂ ਸਾਡੇ ਵਰਗਾ ਹੋਵੇਂਗਾ,

ਤੈਨੂੰ ਫੇਰ ਪੁੱਛਾਂਗੇ ਓ ਸੱਜਣਾ ॥


ਲੇਖਕ : ਜਰਨੈਲ ਘੁਮਾਣ

email : ghuman5577@yahoo.com

contact no : 098885-05577

Posted by : jarnail ghuman

************************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment