Tuesday, May 24, 2011

ਹਾਏ ਨੀ ਜਿੰਦੇ

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ।

ਕਿੱਥੇ ਗਏ ਵਾਅਦੇ, ਤੇਰੇ ਲੱਗੀਆਂ ਨਿਭਾਉਣ ਦੇ ।

ਪਿਆਰ ਪਿੱਛੇ ਦੁਨੀਆਂ ਦੇ, ਨਾਲ ਟਕਰਾਉਣ ਦੇ ।

ਚੁੱਪ ਵੱਟ, ਨਜ਼ਰਾਂ,

ਝੁਕਾ ਕੇ ਤੁਰ ਚੱਲੀਂ ਏ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਏਦਾਂ ਕਰਨੀ ਸੀ, ਕਾਹਨੂੰ ਲਾਉਣੀਆਂ ਸੀ ਅੱਖੀਆਂ ।

ਲਾਈਆਂ ਸੀ ਤਾਂ, ਅੱਜ ਨਾ ਝੁਕਾਉਣੀਆਂ ਸੀ ਅੱਖੀਆਂ ।

ਬੇ ਵਸੀ ਜਿਹੀ ਕਿਉਂ ਵਿਖਾ ਕੇ, ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਲਾਉਣ ਵੇਲੇ ਤੁੰ ਹੀ ਤਾਂ, ਕੀਤੀ ਸੀਗੀ ਪਹਿਲ ਜਿਹੀ ।

ਤੂੰ ਹੀ ਛਣਕਾਉਂਦੀ ਹੁੰਦੀ, ਜਾਣ ਬੁੱਝ ਪਾਇਲ ਜਿਹੀ ।

ਸਭ ਕੁੱਝ ਪਲਾਂ ’ਚ, ਭੁੱਲਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਰੋਕਦਾ ਰਿਹਾ ਮੈਂ ਤੈਨੂੰ, ਪੁੱਗਣਾ ਨਾ ਪਿਆਰ ਸਾਡਾ ।

ਆਸ਼ਕਾਂ ਦਾ ਵੈਰੀ ਰਿਹਾ, ਮੁੱਢੋਂ ਸੰਸਾਰ ਸਾਡਾ।

ਕੀਤੀ ਗੱਲ ਆਪੇ ਝੂਠਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਰੁੱਸਣਾ ਮਨਾਉਣਾ ਤਾਂ, ਬਥੇਰਾ ਹੁੰਦਾ ਰਹਿੰਦਾ ਸੀ ।

ਕਦੇ ਉਹ ਮੇਰਾ ਕਦੇ, ਤੇਰਾ ਹੁੰਦਾ ਰਹਿੰਦਾ ਸੀ ।

ਰੋਸਿਆਂ ਨੂੰ ਵਿਛੋੜੀਂ ਬਦਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ॥

ਤੇਰੇ ਚਿੱਤ ਵਿੱਚ ਕੁੱਝ, ਚਲਦਾ ਸੀ ਹੋਰੋਂ ਹੋਰ ।

ਗੱਲਾਂ ਵਿੱਚੋਂ ਲੱਗਦਾ ਸੀ, ਕਦੇ ਕਦੇ ਗੁੱਝਾ ਚੋਰ ।

ਸਾਡੀਆਂ ਤਾਂ ਖ਼ੁਸ਼ੀਆਂ ਚੁਰਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ॥

ਕਹਾਂ ਵੀ ਤਾਂ ਕੀ, ਵੈਸੇ ਫਾਇਦਾ ਵੀ ਕੀ ਕਹਿਣ ਦਾ ।

ਸਿੱਖ ਲੈ " ਘੁਮਾਣ " ਵੱਲ, ਗ਼ਮਾਂ ਵਿੱਚ ਰਹਿਣ ਦਾ ।

ਆਪਣੇ ਹੀ ਹੱਥੀਂ, ਮੰਜੀ ਪਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ,

ਜਿੰਦ ਤੜਫਾਕੇ ਤੁਰ ਚੱਲੀਂ ਏ ॥

ਲੇਖਕ : ਜਰਨੈਲ ਘੁਮਾਣ

contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

ਮੌਤ ਮੇਰੀ ਦਾ ਮਾਤਮ

ਚੱਲੀਏ ਯਾਰੋ ਵਕਤ ਆ ਗਿਆ,

ਜ਼ਿੰਦਗੀ ਤਾਂਈਂ ਇਸ਼ਕ ਖਾ ਗਿਆ,

ਇਹ ਤਨ ਮਿੱਟੀ ਹੋਣਾ ਸੱਜਣੋ, ਪਲ ਦੋ ਪਲ ਪ੍ਰਾਹੁਣਾ ਹੈ ।

ਮੈਂ ਮਰ ਚੱਲਿਆ, ਮੌਤ ਮੇਰੀ ਦਾ ਮਾਤਮ, ਇੰਝ ਮਨਾਉਣਾ ਹੈ ॥

ਬਣ ਗਿਆ ਮੇਰੀ ਮੌਤ ਦਾ ਕਾਰਨ, ਮੇਰਾ ਦਿਲਵਰ ਜਾਨੀ ਜੋ ।

ਅਰਥੀ ਉਪਰ ਸਜਾ ਲਿਓ ਉਹਦੀ, ਕੱਲੀ ਕੱਲੀ ਨਿਸ਼ਾਨੀ ਜੋ ।

ਕੱਫ਼ਨ ਉਪਰ ਨਾਮ ਓਸ ਦਾ, ਕਾਤਿਲ ਕਹਿ ਲਿਖ਼ਵਾਉਣਾ ਹੈ ।

ਮੈਂ ਮਰ ਚੱਲਿਆ, ਮੌਤ ਮੇਰੀ ਦਾ ਮਾਤਮ, ਇੰਝ ਮਨਾਉਣਾ ਹੈ ॥

ਲੱਕੜਾਂ ਦੀ ਨਹੀਂ ਲੋੜ ਤੁਸਾਂ ਨੂੰ, ਖ਼ਤਾਂ ਨਾਲ ਜਲ ਜਾਣਾ ਮੈਂ ।

ਵਿੱਚ ਸੰਦੂਕ ਸਾਂਭ ਕੇ ਰੱਖ਼ਿਆ, ਇੱਕ ਇੱਕ ਖ਼ਤ ਪੁਰਾਣਾ ਮੈਂ ।

ਖ਼ਤਾਂ ਨਾਲ ਇੱਕ ਫੁੱਲ ਮੁਰਝਾਇਆ, ਉਹ ਵੀ ਨਾਲ ਜਲਾਉਣਾ ਹੈ ।

ਮੈਂ ਮਰ ਚੱਲਿਆ, ਮੌਤ ਮੇਰੀ ਦਾ ਮਾਤਮ, ਇੰਝ ਮਨਾਉਣਾ ਹੈ ॥

ਇੱਕ ਰੁਮਾਲ ਪਈ ਐ ਸਾਂਭੀ, ਬੰਨ੍ਹੀ ਗੰਢ ਜਿਹੀ ਮਾਰ ਉਹ ।

ਨਿਕਲੂ ਚੀਜ਼ ਜੋ ਦਿੱਤੀ ਓਦੋਂ, ਮਿਲੀ ਸੀ ਪਹਿਲੀ ਵਾਰ ਉਹ ।

ਤਬੀਤ ’ਚ ਦੋਵਾਂ ਦੀ ਹੈ ਫੋਟੋ, ਜੱਗ ਤੋਂ ਜਿਹਨੂੰ ਛੁਪਾਉਣਾ ਹੈ ।

ਮੈਂ ਮਰ ਚੱਲਿਆ, ਮੌਤ ਮੇਰੀ ਦਾ ਮਾਤਮ, ਇੰਝ ਮਨਾਉਣਾ ਹੈ ॥

ਇੱਕ ਦੋ ਚੀਜ਼ਾਂ ਹੋਰ ਹੋਣੀਆਂ, ਅੰਦਰ ਵਿੱਚ ਅਲਮਾਰੀ ਦੇ ।

ਰੱਖ ਕੇ ਚੇਤਾ ਭੁੱਲ ਗਿਆਂ ਮੈਂ, ਉਲਝਿਆਂ ਵਿੱਚ ਬਿਮਾਰੀ ਦੇ ।

ਬਰਬਾਦੀ ਮੇਰੀ ਸਾਜ਼ ਸਮਾਨ ਜੋ, ਥੋਡੇ ਕਿਸ ਕੰਮ ਆਉਣਾ ਹੈ ।

ਮੈਂ ਮਰ ਚੱਲਿਆ, ਮੌਤ ਮੇਰੀ ਦਾ ਮਾਤਮ, ਇੰਝ ਮਨਾਉਣਾ ਹੈ ॥

ਖ਼ੁਸ਼ ਹੋ ਜਾਊ ਖ਼ਬਰ ਘੱਲ੍ਹ ਦਿਓ, ਉਹਨੂੰ ਵੀ ਇਸ ਭਾਣੇ ਦੀ ।

ਉਹ ਵੀ ਇਹੀਓ ਸੁੱਖ ਲੋੜਦੀ ਸੀ, " ਘੁਮਾਣ" ਨਿਮਾਣੇ ਦੀ ।

ਗਿੱਧਾ ਪਾਉਂਦੀ ਆਵੇ ਜੇ ਉਸ, ਸੋਗ ਵਾਸਤੇ ਆਉਣਾ ਹੈ ।